ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥
गुर सभा एव न पाईऐ ना नेड़ै ना दूरि ॥
नानक सतिगुरु तां मिलै जा मनु रहै हदूरि ॥
Gur sabẖā ev na pāīai nā neṛai nā ḏūr.
Nānak saṯgur ṯāʼn milai jā man rahai haḏūr.
The Society of the Guru is not obtained like this, by trying to be near or far away. O Nanak, you shall meet the True Guru, if your mind remains in His Presence.
ਗੁਰਾਂ ਦੀ ਸੰਗਤ ਨਾਂ ਸਰੀਰਕ ਤੌਰ ਤੇ ਨਜ਼ਦੀਕ ਤੇ ਨਾਂ ਹੀ ਦੂਰ ਹੋਣ ਦੁਆਰਾ ਪਰਾਪਤ ਹੁੰਦੀ ਹੈ। ਨਾਨਕ, ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ ਜੇਕਰ ਮਨ ਉਨ੍ਹਾਂ ਦੀ ਹਜੂਰੀ ਅੰਦਰ ਸਦਾ ਹੀ ਵਿਚਰੇ।
SGGS Ang 84, Guru Amar Das Ji