News
24 February 2022 - Thursday - 13 Faggan - Hukamnama
Posted by Raman Sangha on
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ आपे कंडा तोलु तराजी आपे तोलणहारा ॥ आपे देखै आपे बूझै आपे है वणजारा ॥ Āpe kandā ṯol ṯarājī āpe ṯolaṇhārā. Āpe ḏekẖai āpe būjẖai āpe hai vaṇjārā. You Yourself are the balance, the weights and the scale; You Yourself are the weigher. You Yourself see, and You Yourself understand; You Yourself are the trader. ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ। ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ। SGGS pp 731, Guru Nanak Dev Ji
23 February - Wednesday - 12 Faggan - Hukamnama
Posted by Raman Sangha on
ਮਨ ਰੇ ਰਾਮ ਜਪਹੁ ਸੁਖੁ ਹੋਇ ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥ मन रे राम जपहु सुखु होइ ॥ बिनु गुर प्रेमु न पाईऐ सबदि मिलै रंगु होइ ॥ Man re rām japahu sukẖ hoe. Bin gur parem na pāīai sabaḏ milai rang hoe. O mind, meditate on the Lord, and find peace. Without the Guru, love is not found. United with the Shabad, happiness is found. ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ। ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। SGGS pp 58, Guru Nanak Dev Ji
22 February - Tuesday - 11 Fagan - Hukamnama
Posted by Raman Sangha on
ਬਾਬਾ ਮਾਇਆ ਰਚਨਾ ਧੋਹੁ ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥ बाबा माइआ रचना धोहु ॥अंधै नामु विसारिआ ना तिसु एह न ओहु ॥ Bābā māiā racẖnā ḏẖohu. Anḏẖai nām visārā nā ṯis eh na oh. O Baba, the splendor of Maya is deceptive. The blind man has forgotten the Name; he is in limbo, neither here nor there. ਹੇ ਪਿਤਾ! ਸੰਸਾਰੀ ਪਦਾਰਥਾਂ ਦੀ ਰੌਣਕ ਧੋਖਾ ਦੇਣ ਵਾਲੀ ਹੈ । (ਆਤਮਕ ਤੌਰ ਤੇ) ਅੰਨੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। SGGS pp 15, Guru Nanak Dev Ji
21 February - Monday - 10 Fagan - Hukamnama
Posted by Raman Sangha on
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ सचु वखरु धनु रासि लै पाईऐ गुर परगासि ॥ Sacẖ vakẖar ḏẖan rās lai pāīai gur pargās. The True Merchandise, Wealth and Capital are obtained through the Radiant Light of the Guru. ਗੁਰਾਂ ਤੋਂ ਰੋਸ਼ਨੀ ਪਰਾਪਤ ਕਰਕੇ ਅਸਲੀ ਸੌਦਾ-ਸੂਤ ਤੇ ਸੱਚੀ ਦੌਲਤ ਹਾਸਲ ਕਰ। SGGS pp 22, Guru Nanak Dev Ji
20 February - Sunday - 09 Fagan - Hukamnama
Posted by Raman Sangha on
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥ उदमु करि हरि जापणा वडभागी धनु खाटि ॥संतसंगि हरि सिमरणा मलु जनम जनम की काटि ॥ Uḏam kar har jāpṇā vadbẖāgī ḏẖan kẖāt. Saṯsang har simraṇā mal janam janam kī kāt. Make the effort, and chant the Lord's Name. O very fortunate ones, earn this wealth. In the Society of the Saints, meditate in remembrance on the Lord, and wash off the filth of countless incarnations. ਹੇ ਵੱਡੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ। ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ ਗੰਦਗੀ ਨੂੰ ਲਾਹ ਸੁੱਟ।...