News — OnlineSikhStoreBlog
28 February - Monday - 17 Faggan - Hukamnama
Publié par Raman Sangha le
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥ हम कुचल कुचील अति अभिमानी मिलि सबदे मैलु उतारी ॥ Ham kucẖal kucẖīl aṯ abẖimānī mil sabḏe mail uṯārī. I am filthy and polluted, proud and egotistical; receiving the Word of the Shabad, my filth is taken away. ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ। SGGS pp 910, Guru Amar Das Ji
27 February - Sunday - 16 Faggan - Hukamnama
Publié par Raman Sangha le
ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥ इकि दाते इकि मंगते कीते आपे भगति कराई ॥ Ik ḏāṯe ik mangṯe kīṯe āpe bẖagaṯ karāī. Some are made givers, and some are made beggars; He Himself inspires us to devotional worship. ਕਈ ਉਸ ਨੇ ਦਾਨੀ ਬਣਾਏ ਹਨ ਅਤੇ ਕਈ ਭਿਖਾਰੀ। ਸਾਹਿਬ ਖੁਦ ਹੀ ਇਨਸਾਨ ਨੂੰ ਆਪਣੀ ਪ੍ਰੇਮਮਈ ਸੇਵਾ ਅੰਦਰ ਜੋੜਦਾ ਹੈ। SGGS pp 912, Guru Amar Das Ji
24 February 2022 - Thursday - 13 Faggan - Hukamnama
Publié par Raman Sangha le
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥ आपे कंडा तोलु तराजी आपे तोलणहारा ॥ आपे देखै आपे बूझै आपे है वणजारा ॥ Āpe kandā ṯol ṯarājī āpe ṯolaṇhārā. Āpe ḏekẖai āpe būjẖai āpe hai vaṇjārā. You Yourself are the balance, the weights and the scale; You Yourself are the weigher. You Yourself see, and You Yourself understand; You Yourself are the trader. ਤੂੰ ਖੁਦ ਹੀ ਤਰਾਜੂ ਦੀ ਸੂਈ, ਵੱਟੇ ਅਤੇ ਤਰਾਜੂ ਹੈਂ। ਤੂੰ ਆਪ ਹੀ ਤੋਲਣ ਵਾਲਾ ਹੈਂ। ਤੂੰ ਆਪ ਵੇਖਦਾ ਹੈਂ, ਆਪ ਹੀ ਤੂੰ ਸਮਝਦਾ ਹੈਂ ਅਤੇ ਤੂੰ ਆਪ ਹੀ ਵਪਾਰੀ ਹੈਂ। SGGS pp 731, Guru Nanak Dev Ji
23 February - Wednesday - 12 Faggan - Hukamnama
Publié par Raman Sangha le
ਮਨ ਰੇ ਰਾਮ ਜਪਹੁ ਸੁਖੁ ਹੋਇ ॥ ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥ मन रे राम जपहु सुखु होइ ॥ बिनु गुर प्रेमु न पाईऐ सबदि मिलै रंगु होइ ॥ Man re rām japahu sukẖ hoe. Bin gur parem na pāīai sabaḏ milai rang hoe. O mind, meditate on the Lord, and find peace. Without the Guru, love is not found. United with the Shabad, happiness is found. ਸ਼ਾਂਤੀ ਪਰਾਪਤ ਕਰਨ ਲਈ, ਹੈ ਮੇਰੀ ਜਿੰਦੜੀਏ! ਵਿਆਪਕ ਵਾਹਿਗੁਰੂ ਦਾ ਅਰਾਧਨ ਕਰ। ਗੁਰੂ ਦੇ ਬਾਝੋਂ ਪ੍ਰਭੂ ਦੀ ਪ੍ਰੀਤ ਪਰਾਪਤ ਨਹੀਂ ਹੁੰਦੀ। ਸਾਹਿਬ ਦਾ ਨਾਮ ਮਿਲ ਜਾਣ ਦੁਆਰਾ ਖੁਸ਼ੀ ਪੈਦਾ ਹੁੰਦੀ ਹੈ। SGGS pp 58, Guru Nanak Dev Ji
22 February - Tuesday - 11 Fagan - Hukamnama
Publié par Raman Sangha le
ਬਾਬਾ ਮਾਇਆ ਰਚਨਾ ਧੋਹੁ ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥ बाबा माइआ रचना धोहु ॥अंधै नामु विसारिआ ना तिसु एह न ओहु ॥ Bābā māiā racẖnā ḏẖohu. Anḏẖai nām visārā nā ṯis eh na oh. O Baba, the splendor of Maya is deceptive. The blind man has forgotten the Name; he is in limbo, neither here nor there. ਹੇ ਪਿਤਾ! ਸੰਸਾਰੀ ਪਦਾਰਥਾਂ ਦੀ ਰੌਣਕ ਧੋਖਾ ਦੇਣ ਵਾਲੀ ਹੈ । (ਆਤਮਕ ਤੌਰ ਤੇ) ਅੰਨੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ। SGGS pp 15, Guru Nanak Dev Ji